ਮੋਤੀਆਬਿੰਦ ਇੱਕ ਰਹੱਸ ਹੈ, ਅਧਿਐਨ ਦਰਸਾਉਂਦਾ ਹੈ

{ on Feb18 2021 | in: Business }
Feb18

ਟੋਰਾਂਟੋ, 18 ਜੂਨ 2019/CNW/ – ਐਲਕਨ ਕੈਨੇਡਾ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਜ਼ਿਆਦਾ ਕੈਨੇਡਾ ਵਾਸੀਆਂ ਨੂੰ ਮੋਤੀਆਬਿੰਦ ਅਤੇ ਮੋਤੀਆਬਿੰਦ ਦੀ ਸਰਜ਼ਰੀ ਬਾਰੇ ਜ਼ਿਆਦਾ ਨਹੀਂ ਪਤਾ; ਅਤੇ 59 ਪ੍ਰਤੀਸ਼ਤ ਇਸ ਤੋਂ ਅਣਜਾਣ ਹਨ ਕਿ ਇੱਕੋ ਵਾਰ ਵਿੱਚ ਹੀ ਮੋਤੀਆਬਿੰਦ ਅਤੇ ਨਜ਼ਰ ਦੇ ਹੋਰ ਰੋਗਾਂ ਦਾ ਇਲਾਜ ਕਰਨ ਲਈ ਕਈ ਵਿਕਲਪ ਹਨ1। ਇਹ ਖਾਸ ਕਰਕੇ ਚਿੰਤਾਜਨਕ ਹੈ ਕਿ ਹਰ ਸਾਲ ਮੋਤੀਆਬਿੰਦ 2.5 ਮਿਲੀਅਨ (25 ਲੱਖ) ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ 2 ਅਤੇ ਉਮਰ ਨਾਲ ਸਬੰਧਿਤ ਅੱਖਾਂ ਦੀਆਂ ਬਿਮਾਰੀਆਂ ਵਿੱਚ ਘੱਟ ਨਜ਼ਰ ਅਤੇ ਅੰਨ੍ਹੇਪਣ ਦੇ ਮੁੱਖ ਕਾਰਨਾਂ ਵਿਚੋਂ ਇੱਕ ਹੈ3।

ਇਸ ਜੂਨ ਵਿੱਚ ਮਨਾਏ ਜਾ ਰਹੇ ਰਾਸ਼ਟਰੀ ਮੋਤੀਆਬਿੰਦ ਜਾਗਰੂਕਤਾ ਮਹੀਨੇ ਦੇ ਨਾਲ, ਐਲਕਨ ਆਪਣੇ ਚੱਲ ਰਹੇ ਪੂਰੀ ਤਸਵੀਰ ਦੇਖੋ ਮੁਹਿੰਮ ਦੇ ਹਿੱਸੇ ਵਜੋਂ, ਨਿਯਮਿਤ ਅੱਖਾਂ ਦੇ ਮੁਆਇਨਿਆਂ ਅਤੇ ਮੋਤੀਆਬਿੰਦ ਪ੍ਰਤੀ ਜਾਗਰੂਕਤਾ ਦੀ ਮਹੱਤਤਾ ਤੇ ਜ਼ੋਰ ਦੇ ਰਿਹਾ ਹੈ।

“ਸਾਡੀਆਂ ਅੱਖਾਂ ਸੰਸਾਰ ਲਈ ਸਾਡੀਆਂ ਖਿੜਕੀਆਂ ਹਨ ਅਤੇ ਕੋਈ ਵੀ ਦੋ ਇੱਕ-ਸਮਾਨ ਨਹੀਂ ਹੁੰਦੀਆਂ”, ਡਾ. ਕੈਥੀ ਕਾਓ ਨੇ ਕਿਹਾ, ਜੋ ਟੋਰਾਂਟੋ-ਆਧਾਰਿਤ ਕੇਨਸਿੰਗਟਨ ਅੱਖਾਂ ਦੀ ਸੰਸਥਾ ਨਾਲ ਓਪਥਾਮੋਲੋਜਿਸਟ ਹੈ। “ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਹਰ ਇੱਕ ਆਪਣੀ ਅੱਖਾਂ ਦੀ ਸਿਹਤ ਬਾਰੇ ਜ਼ਿਆਦਾ ਸਕ੍ਰਿਯ ਹੋਵੇ, ਆਪਣੀ ਨਜ਼ਰ ਨੂੰ ਬਚਾਉਣ ਲਈ ਹਰ ਸਾਲ ਕਿਸੇ ਅੱਖਾਂ ਦੇ ਪੇਸ਼ੇਵਰ ਕੋਲ ਜਾਵੇ, ਖਾਸ ਕਰਕੇ ਜਦੋਂ ਉਨ੍ਹਾਂ ਦੀ ਨਜ਼ਰ ਵਿੱਚ ਬਦਲਾਅ ਹੁੰਦੇ ਹਨ”।

ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਉਨ੍ਹਾਂ ਦੀਆਂ ਅੱਖਾਂ ਬਦਲਦੀਆਂ ਹਨ ਅਤੇ ਵੱਖ-ਵੱਖ ਕੁਦਰਤੀ ਅੱਖਾਂ ਦੀਆਂ ਬਿਮਾਰੀਆਂ ਵਿਕਸਿਤ ਹੋ ਸਕਦੀਆਂ ਹਨ। ਵਧਦੀ ਉਮਰ ਦੀਆਂ ਦੋ ਆਮ ਅੱਖਾਂ ਦੀਆਂ ਬਿਮਾਰੀਆਂ ਹਨ ਪ੍ਰੇਸਬਾਇਓਪੀਆ ਅਤੇ ਮੋਤੀਆਬਿੰਦ। ਪ੍ਰੇਸਬਾਇਓਪੀਆ ਹੌਲੀ-ਹੌਲੀ ਅੱਖਾਂ ਦੇ ਲੈਂਸਾਂ ਨੂੰ ਉਸ ਆਕਾਰ ਵਿੱਚ ਖਿੱਚਣ ਦੀ ਯੋਗਤਾ ਦਾ ਘਟਣਾ ਹੈ ਜੋ ਨਜ਼ਦੀਕ ਦੀਆਂ ਚੀਜ਼ਾਂ ਤੇ ਫੋਕਸ ਕਰਨ ਦੀ ਸਾਡੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ।

ਮੋਤੀਆਬਿੰਦ ਸਾਡੀ ਅੱਖ ਵਿੱਚ ਲੈਂਸਾਂ ਦਾ ਧੁੰਦਲਾਪਣ ਹੈ, ਜੋ ਸਮੇਂ ਦੇ ਨਾਲ ਪ੍ਰੋਟੀਨ ਦੇ ਬਣਨ ਕਾਰਨ ਹੁੰਦਾ ਹੈ। ਮੋਤੀਆਬਿੰਦ ਵਾਲੇ ਲੋਕਾਂ ਲਈ, ਨਜ਼ਰ ਜ਼ਿਆਦਾ ਧੁੰਦਲੀ ਹੁੰਦੀ ਜਾਂਦੀ ਹੈ, ਇਸ ਨਾਲ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ4।

ਨਜ਼ਰ ਦਾ ਨੁਕਸਾਨ ਮਰੀਜ਼ ਦੀ ਰੋਜ਼ਾਨਾ ਸਧਾਰਨ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਇਹ ਉਸ ਸੁੰਦਰਤਾ ਨੂੰ ਘੱਟ ਕਰਦਾ ਹੈ ਜੋ ਜ਼ਿੰਦਗੀ ਕਿਸੇ ਦੀ ਨਜ਼ਰ ਰਾਹੀਂ ਪੇਸ਼ ਕਰਦੀ ਹੈ। ਰੰਗ ਮੂਕ ਹੋ ਜਾਂਦੇ ਹਨ, ਆਪਣੇ ਪਿਆਰੇ ਦੇ ਚਿਹਰਿਆਂ ਤੇ ਹਾਵ-ਭਾਵਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਪੜ੍ਹਣ ਅਤੇ ਡਰਾਈਵ ਕਰਨ ਵਰਗੀਆਂ ਗਤੀਵਿਧੀਆਂ ਲਗਭਗ ਅਸੰਭਵ ਹੋ ਜਾਂਦੀਆਂ ਹਨ। ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਤੁਸੀਂ ਹਰੇਕ ਚੀਜ਼ ਨੂੰ ਕਿਸੇ ਬੱਦਲ ਜਾਂ ਧੁੰਦ ਵਿਚੋਂ ਦੇਖ ਰਹੇ ਹੁੰਦੇ ਹੋ।

ਸਰਵੇਖਣ ਨੂੰ, ਲੀਗਰ, ਇੱਕ ਖੋਜ ਇੰਟੈਲੀਜੈਂਸ ਗਰੁੱਪ, ਦੁਆਰਾ ਸੰਚਾਲਿਤ ਕੀਤਾ ਗਿਆ, ਜਿਸ ਨੂੰ 55-79 ਦੀ ਉਮਰ ਵਿਚਕਾਰਲੇ ਕੈਨੇਡਾ ਨਿਵਾਸੀਆਂ ਵਿੱਚ ਮੋਤੀਏ ਅਤੇ ਨਜ਼ਰ ਦੀ ਸਿਹਤ ਦੀ ਜਾਗਰੂਕਤਾ ਅਤੇ ਧਾਰਨਾਵਾਂ ਦਾ ਜਾਇਜ਼ਾ ਲੈਣ ਲਈ ਤਿਆਰ ਕੀਤਾ ਗਿਆ

ਸੀ। ਇਸ ਨੇ ਦਿਖਾਇਆ ਕਿ ਕੈਨੇਡਾ ਨਿਵਾਸੀਆਂ ਲਈ ਸਾਫ ਤੌਰ ਤੇ ਦੇਖਣਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ – 75 ਪ੍ਰਤੀਸ਼ਤ ਨੇ ਆਪਣੇ ਪਿਆਰਿਆਂ ਦੇ ਚਿਹਰਿਆਂ ਨੂੰ ਸਾਫ ਤੌਰ ਤੇ ਦੇਖਣ ਨੂੰ ਪ੍ਰਾਥਮਿਕਤਾ ਦਿੱਤੀ, 69 ਪ੍ਰਤੀਸ਼ਤ ਵੇਰਵਿਆਂ ਅਤੇ ਰੰਗਾਂ ਨੂੰ ਜ਼ਿਆਦਾ ਸਾਫ ਢੰਗ ਨਾਲ ਦੇਖਣ ਦੀ ਯੋਗਤਾ ਚਾਹੁੰਦੇ ਹਨ, ਅਤੇ 66 ਪ੍ਰਤੀਸ਼ਤ ਸਫਰ ਕਰਨ ਸਮੇਂ ਜ਼ਿਆਦਾ ਆਤਮ-ਵਿਸ਼ਵਾਸੀ ਮਹਿਸੂਸ ਕਰਨਾ ਚਾਹੁੰਦੇ ਹਨ, ਸਾਫ ਨਜ਼ਰ ਲਈ ਇਹ ਚੋਟੀ ਦੇ ਕਾਰਨ ਹਨ1।

ਹਾਲਾਂਕਿ, ਸਰਵੇਖਣ ਕੀਤੇ ਜ਼ਿਆਦਾਤਰ ਲੋਕਾਂ ਨੇ ਆਪਣੀ ਨਜ਼ਰ ਬਾਰੇ ਸੋਚਣ ਲਈ ਬਹੁਤ ਘੱਟ ਸਮਾਂ ਲਿਆ ਅਤੇ ਉਹ ਲੋਕ ਜਿਨ੍ਹਾਂ ਨੂੰ ਮੋਤੀਆ ਸੀ, 50 ਪ੍ਰਤੀਸ਼ਤ ਨੇ ਕਿਹਾ ਕਿ ਡਰ ਇਲਾਜ ਕਰਵਾਉਣ ਵਿੱਚ ਰੁਕਾਵਟ ਹੈ1।

ਡਾ. ਕਾਓ ਨੇ ਕਿਹਾ, “ਅਸੀਂ ਅਕਸਰ ਮਰੀਜ਼ਾਂ ਤੋਂ ਸੁਣਿਆ ਹੈ ਕਿ ਉਹ ਮੋਤੀਏ ਦੀ ਸਰਜ਼ਰੀ ਬਾਰੇ ਚਿੰਤਤ ਜਾਂ ਡਰੇ ਹੋਏ ਹਨ”। “ਹਾਲਾਂਕਿ ਹਰੇਕ ਸਰਜ਼ਰੀ ਤੇ ਧਿਆਨਪੂਰਵਕ ਵਿਚਾਰ ਕੀਤਾ ਜਾਂਦਾ ਹੈ, ਮੋਤੀਏ ਦੀ ਸਰਜ਼ਰੀ ਆਮ ਤੌਰ ਤੇ ਸੁਰੱਖਿਅਤ ਹੁੰਦੀ ਹੈ ਅਤੇ ਇਸ ਨੂੰ ਆਟਪੇਸ਼ੈਂਟ ਆਧਾਰ ਤੇ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਹੈ ਮਰੀਜ਼ ਸਰਜ਼ਰੀ ਤੋਂ ਬਾਅਦ ਉਸੇ ਦਿਨ ਘਰ ਵਾਪਸ ਚਲੇ ਜਾਂਦੇ ਹਨ, ਅਤੇ ਅਕਸਰ ਕੁਝ ਹੀ ਦਿਨਾਂ ਵਿੱਚ ਨਜ਼ਰ ਵਿੱਚ ਸੁਧਾਰ ਦੇਖਣੇ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਜ਼ਲਦੀ ਹੀ ਨਿਯਮਿਤ ਜ਼ਿੰਦਗੀ ਦੀਆਂ ਗਤੀਵਿਧੀਆਂ ਤੇ ਵਾਪਸ ਆ ਸਕਦੇ ਹਨ”।

ਮੋਤੀਏ ਦੀ ਸਰਜ਼ਰੀ ਕਰਵਾਉਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਮਰੀਜ਼ਾਂ ਨੂੰ ਆਪਣੇ ਨਜ਼ਰ ਦੇ ਉਦੇਸ਼ਾਂ ਬਾਰੇ ਆਪਣੇ ਸਰਜ਼ਨ ਨਾਲ ਜਾਣਕਾਰੀ ਵਾਲੀਆਂ ਚਰਚਾਵਾਂ ਕਰਨੀਆਂ ਚਾਹੀਦੀਆਂ ਹਨ। ਮੋਤੀਏ ਦੀ ਸਰਜ਼ਰੀ ਦੇ ਦੌਰਾਨ ਕਈ ਤਰ੍ਹਾਂ ਦੇ ਵੱਖ-ਵੱਖ ਲੈਂਸ ਬਦਲਣ ਦੇ ਵਿਕਲਪ ਵਰਤੇ ਜਾਂਦੇ ਹਨ ਜੋ ਇੱਕੋ ਵਾਰ ਵਿੱਚ ਹੀ ਕਈ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਨ। ਤੁਹਾਡੇ ਉਦੇਸ਼ਾਂ ਲਈ ਲੈਂਸ ਨੂੰ ਚੁਣਨ ਦਾ ਮਤਲਬ ਹੋ ਸਕਦਾ ਹੈ ਸੰਸਾਰ ਵਿਚਲੇ ਚਟਕੀਲੇ ਰੰਗਾਂ ਨੂੰ ਦੇਖਣਾ ਜਾਂ ਪੜ੍ਹਣ ਵਾਲੀਆਂ ਐਨਕਾਂ ਨਾ ਪਾਉਣੀਆਂ ਪੈਣ।

ਕਈ ਸਾਲਾਂ ਲਈ, ਮੋਤੀਏ ਦੇ ਲੈਂਸ ਬਦਲਣ ਦੇ ਵਿਕਲਪ ਸੀਮਤ ਸਨ। ਹੁਣ ਮਰੀਜ਼ਾਂ ਕੋਲ ਟ੍ਰਾਈਫੋਕਲ ਲੈਂਸਾਂ ਦਾ ਵਿਕਲਪ ਹੈ ਜੋ ਕਈ ਦੂਰੀਆਂ ਤੇ ਬੇਹਤਰੀਨ ਨਜ਼ਰ ਪ੍ਰਦਾਨ ਕਰਦਾ ਹੈ ਜੋ ਮਰੀਜ਼ਾਂ ਨੂੰ ਨੇੜੇ, ਦੂਰ ਅਤੇ ਵਿਚਕਾਰ ਦੀ ਹਰੇਕ ਚੀਜ਼ ਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਬਹੁਤ ਸਾਰੇ ਮਰੀਜ਼ਾਂ ਲਈ ਜੋ ਪੇਪਰ ਜਾਂ ਆਪਣੇ ਫੋਨ ਪੜ੍ਹਣ ਲਈ ਪੜ੍ਹਣ ਵਾਲੀਆਂ ਐਨਕਾਂ ਨੂੰ ਲਗਾਤਾਰ ਲੱਬਣ ਤੋਂ ਪਰੇਸ਼ਾਨ ਹੁੰਦੇ ਹਨ, ਐਨਕਾਂ ਤੋਂ ਬਿਨਾਂ ਰਹਿਣ ਦਾ ਮੌਕਾ ਇੱਕ ਬਹੁਤ ਵੱਡਾ ਫਾਇਦਾ ਹੈ।

“ਮੈਨੂੰ ਹਮੇਸ਼ਾਂ ਤੋਂ ਹੀ ਆਕਾਰ ਅਤੇ ਰੰਗ ਅਤੇ ਰੰਗਤ ਨਾਲ ਪਿਆਰ ਹੈ ਅਤੇ ਮੈਂ ਇਹ ਨਹੀਂ ਜਾਣਿਆ ਸੀ ਕਿ ਮੈਨੂੰ ਕਿੰਨਾ ਨੁਕਸਾਨ ਹੋ ਰਿਹਾ ਸੀ”, ਟ੍ਰੇਸੀ ਡੋਰੀ ਨੇ ਕਿਹਾ, ਇੱਕ ਮਰੀਜ਼ ਅਤੇ ਰਿਟਾਇਰ ਅਧਿਆਪਕ। “ਪਿਛਲੇ ਕੁਝ ਸਾਲਾਂ ਤੋਂ, ਮੇਰੀ ਨਜ਼ਰ ਉਥੋਂ ਤਕ ਖਰਾਬ ਹੋ ਗਈ ਸੀ ਜਿੱਥੇ ਮੈਂ ਮੂਕ ਰੰਗ ਦੀ ਦੁਨੀਆ ਵਿੱਚ ਰਹਿ ਰਿਹਾ ਸੀ”। ਮੇਰੀ ਸਰਜ਼ਰੀ ਤੋਂ ਬਾਅਦ, ਇਸ ਬਾਰੇ ਮੇਰਾ ਸਾਰਾ ਦ੍ਰਿਸ਼ਟੀਕੋਣ ਬਦਲ ਗਿਆ ਕਿ ਮੈਂ ਕੌਣ ਹਾਂ ਅਤੇ ਮੈਂ ਕੀ ਕਰ ਸਕਦਾ ਹਾਂ। ਮੈਂ ਇੱਕ ਸੰਪੂਰਨ ਨਵੇਂ ਵਿਅਕਤੀ ਵਜੋਂ ਮਹਿਸੂਸ ਕਰਦਾ ਹਾਂ – ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਨਵਾਂ ਮੋੜ ਹੈ”।

ਮੋਤੀਏ, ਮੋਤੀਏ ਦੀ ਸਰਜ਼ਰੀ ਅਤੇ ਲੈਂਸ ਦੇ ਵਿਕਲਪਾਂ ਬਾਰੇ ਹੋਰ ਜਾਣਨ ਲਈ, ਆਪਣੇ ਅੱਖਾਂ ਦੀ ਦੇਖਭਾਲ ਦੇ ਪੇਸ਼ੇਵਰ ਕੋਲ ਵਿਆਪਕ ਅੱਖਾਂ ਦਾ ਮੁਆਇਨਾ ਕਰਨ ਲਈ ਜਾਓ ਅਤੇ SeeTheFullPicture.ca ਤੇ ਜਾਓ। ਆਪਣੇ ਅੱਖਾਂ ਦੀ ਦੇਖਭਾਲ ਦੇ ਪੇਸ਼ੇਵਰ ਨਾਲ ਚਰਚਾ ਤੇ ਗਾਈਡ ਕਰਨ ਵਿੱਚ ਮਦਦ ਕਰਨ ਲਈ, ਚਰਚਾ ਗਾਈਡ ਨੂੰਇੱਥੇਡਾਉਨਲੋਡ ਕਰੋ।


1 ਮੋਤੀਆਬਿੰਦ ਜਾਗਰੂਕਤਾ ਸਰਵੇਖਣ, 2018। ਇਸ ਸਰਵੇਖਣ ਨੂੰ ਲੀਜਰ, ਖੋਜ ਇੰਟੈਲੀਜੈਂਸ ਗਰੁੱਪ ਦੁਆਰਾ ਐਲਕਨ ਵਿਜ਼ਨ ਸੰਭਾਲ ਵਲੋਂ, ਔਨਲਾਈਨ ਪੈਨਲ LegerWeb ਦੀ ਵਰਤੋਂ ਕਰਕੇ, 55 ਤੋਂ 79 ਸਾਲ ਦੀ ਉਮਰ ਦੇ 1,503 ਕੈਨੇਡਾ ਨਿਵਾਸੀਆਂ ਲਈ 8 ਤੋਂ 18 ਨਵੰਬਰ 2018 ਤਕ ਕਰਵਾਇਆ ਗਿਆ ਸੀ। ਇੱਕੋ ਆਕਾਰ ਦਾ ਸੰਭਾਵਿਤ ਨਮੂਨਾ 20 ਵਿਚੋਂ 19 ਵਾਰ, +/- 2.5% ਦੀ ਗਲਤੀ ਦੀ ਗੁੰਜਾਇਸ਼ ਦਾ ਪ੍ਰਤੀਫਲ ਦੇਵੇਗਾ 2 ਕੈਨੇਡੀਅਨ ਜਰਨਲ ਆਫ ਓਪਥਾਮਾਲਜੀ। ਓਨਟਾਰੀਓ ਵਿੱਚ ਮੋਤੀਆਬਿੰਦ ਸਰਜ਼ਰੀ ਸੰਭਾਲ ਵਿੱਚ ਵਿਤਰਨ ਅੰਤਰ ਅਤੇ ਸੀਨੀਅਰਜ ਤੇ ਪ੍ਰਭਾਵ । ਜਨਵਰੀ 2019 ਨੂੰ ਅਕਸੈਸ ਕੀਤਾ। ਇੱਥੇ ਉਪਲਬਧ ਹੈ: https://www.sciencedirect.com/science/article/pii/S0008418218306215 3ਬੀਮਾਰੀ ਦੇ ਨਿਯੰਤ੍ਰਨ ਅਤੇ ਰੋਕਥਾਮ ਲਈ ਕੇਂਦਰ। ਅੱਖਾਂ ਦੇ ਆਮ ਵਿਕਾਰ। ਸਤੰਬਰ 2015 ਨੂੰ ਅਕਸੈਸ ਕੀਤਾ। ਇੱਥੇ ਉਪਲਬਧ ਹੈ: https://www.cdc.gov/visionhealth/basics/ced/index.html 4 ਕਲੀਵਲੈਂਡ ਕਲੀਨਿਕ। ਮੋਤੀਆਬਿੰਦ। ਅਗਸਤ 2015 ਨੂੰ ਅਕਸੈਸ ਕੀਤਾ। ਇੱਥੇ ਉਪਲਬਧ ਹੈ: http://my.clevelandclinic.org/services/cole-eye/diseases-conditions/hic-cataracts


Related

Need A Job? Artificial Intelligence Could Be Your Next Employer.

An artificial intelligence simulation uses algorithms to score how fit the candidate is for their next job. Bhavna Dabysingh and her husband are newcomers to Canada. With a foreign name on her resume, her job applications in Ottawa have been dismissed with lack of Canadian experience. People have asked her to apply for manual labour […]

Feb18
{ on Feb18 2021 | in: Business | Community }

Subscribe

Stay up to date with the latest from The Patrika


Logo


Copyright © 2024 Patrika

Get updates
via Email

The Patrika-Bridging Communities